Home ਪੰਜਾਬ Amritsar ‘ਚ ਪੰਨੂੰ ਇੰਟਰਨੈਸ਼ਨਲ ‘ਚ ਧੜੱਲੇ ਨਾਲ ਚੱਲ ਰਿਹਾ ਸੀ ਦੇਹ ਵਪਾਰ, ਮਾਲਕ ਕੋਲ ਸੀ ਸਰਕਾਰੀ ਸੁਰੱਖਿਆ ਪਰ ਪੁਲਿਸ ਨੂੰ ਨਾ ਲੱਗੀ ਭਿਣਕ, ਹੁਣ ਇੰਝ ਖੁੱਲ੍ਹਾ ਰਾਜ਼, ਅੱਠ ਗ੍ਰਿਫ਼ਤਾਰ

Amritsar ‘ਚ ਪੰਨੂੰ ਇੰਟਰਨੈਸ਼ਨਲ ‘ਚ ਧੜੱਲੇ ਨਾਲ ਚੱਲ ਰਿਹਾ ਸੀ ਦੇਹ ਵਪਾਰ, ਮਾਲਕ ਕੋਲ ਸੀ ਸਰਕਾਰੀ ਸੁਰੱਖਿਆ ਪਰ ਪੁਲਿਸ ਨੂੰ ਨਾ ਲੱਗੀ ਭਿਣਕ, ਹੁਣ ਇੰਝ ਖੁੱਲ੍ਹਾ ਰਾਜ਼, ਅੱਠ ਗ੍ਰਿਫ਼ਤਾਰ

0
Amritsar ‘ਚ ਪੰਨੂੰ ਇੰਟਰਨੈਸ਼ਨਲ ‘ਚ ਧੜੱਲੇ ਨਾਲ ਚੱਲ ਰਿਹਾ ਸੀ ਦੇਹ ਵਪਾਰ, ਮਾਲਕ ਕੋਲ ਸੀ ਸਰਕਾਰੀ ਸੁਰੱਖਿਆ ਪਰ ਪੁਲਿਸ ਨੂੰ ਨਾ ਲੱਗੀ ਭਿਣਕ, ਹੁਣ ਇੰਝ ਖੁੱਲ੍ਹਾ ਰਾਜ਼, ਅੱਠ ਗ੍ਰਿਫ਼ਤਾਰ

ਅੰਮ੍ਰਿਤਸਰ : ਮਿੰਨੀ ਸਕੱਤਰੇਤ ਤੋਂ ਚਾਰ ਸੌ ਮੀਟਰ ਦੀ ਦੂਰੀ ’ਤੇ ਕੋਰਟ ਰੋਡ ਸਥਿਤ ਪੰਨੂੰ ਇੰਟਰਨੈਸ਼ਨਲ ’ਚ ਦੇਹ ਵਪਾਰ ਦਾ ਅੱਡਾ ਪਿਛਲੇ ਡੇਢ ਸਾਲ ਤੋਂ ਧੜੱਲੇ ਨਾਲ ਚੱਲ ਰਿਹਾ ਸੀ ਅਤੇ ਕਿਸੇ ਵੀ ਵਿਭਾਗ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਪਿਛਲੇ ਢਾਈ ਮਹੀਨਿਆਂ ਵਿਚ ਪੁਲਿਸ ਪ੍ਰਸ਼ਾਸਨ ਨੇ ਦੋ ਦਰਜਨ ਤੋਂ ਵੱਧ ਸਪਾ ਸੈਂਟਰਾਂ ਅਤੇ ਦੇਹ ਵਪਾਰ ਦੇ ਅੱਡਿਆਂ ’ਤੇ ਛਾਪੇਮਾਰੀ ਕਰਕੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਉੱਚ ਅਧਿਕਾਰੀਆਂ ਨੂੰ ਇਸ ਦੀ ਭਿਨਕ ਤੱਕ ਨਹੀਂ ਲੱਗੀ। ਮਾਮਲੇ ‘ਚ ਖਾਸ ਗੱਲ ਇਹ ਹੈ

ਕਿ ਸਪਾ ਸੈਂਟਰ ਚਲਾਉਣ ਵਾਲਾ ਮੁੱਖ ਮੁਲਜ਼ਮ ਅਭਿਸ਼ੇਕ ਉਰਫ਼ ਸ਼ੈਂਕੀ ਦੇ ਨਾਲ ਸਰਕਾਰੀ ਸੁਰੱਖਿਆ ਮੁਲਾਜ਼ਮ ਲੈ ਕੇ ਚੱਲਦਾ ਹੈ। ਇਸ ਦੇ ਬਾਵਜੂਦ ਪੁਲਿਸ ਵਿਭਾਗ ਦੇ ਖੂਫ਼ੀਆ ਤੰਤਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲੀ। ਹੁਣ ਸਦਰ ਥਾਣੇ ਦੀ ਪੁਲਿਸ ਨੇ ਪੰਨੂ ਇੰਟਰਨੈਸ਼ਨਲ ’ਤੇ ਛਾਪਾ ਮਾਰ ਕੇ ਕੁੱਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਵਿਨੋਦ ਸ਼ਰਮਾ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਸ਼ੈਂਕੀ ਵਾਸੀ ਹੁਕਮ ਸਿੰਘ ਰੋਡ, ਅਭਿਸ਼ੇਕ ਵਾਸੀ ਕੁਤੁਬਸ਼ੇਦ ਮੁਹੱਲਾ ਸਹਾਰਨਪੁਰ ਉੱਤਰ ਪ੍ਰਦੇਸ਼, ਜਤਿੰਦਰਪਾਲ ਸਿੰਘ ਰਾਘਵ ਵਾਸੀ ਬਾਂਕੇ ਬਿਹਾਰੀ ਗਲੀ, ਵੰਸ਼ ਵਾਸੀ ਇਸਲਾਮਾਬਾਦ, ਅਨਿਲ ਠਾਕੁਰ ਵਾਸੀ ਮੁਸਲਿਮ ਗੰਜ ਵਜੋਂ ਹੋਈ ਹੈ। ਜਦਕਿ ਉਨ੍ਹਾਂ ਦੇ ਨਾਲ ਤਿੰਨ ਲੜਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here