Home Featured Mansa ‘ਚ CM ਭਗਵੰਤ ਮਾਨ ਦੇ ਬੋਰਡ ‘ਤੇ ਪਹਿਲਾਂ ਕਿਸੇ ਨੇ ਪੋਥੀ ਕਾਲਖ ਫਿਰ ਕੋਈ ਲਾਹ ਕੇ ਲੈ ਗਿਆ ਫਲੈਕਸ, ਪੁਲਿਸ ਬੇਖਬਰ

Mansa ‘ਚ CM ਭਗਵੰਤ ਮਾਨ ਦੇ ਬੋਰਡ ‘ਤੇ ਪਹਿਲਾਂ ਕਿਸੇ ਨੇ ਪੋਥੀ ਕਾਲਖ ਫਿਰ ਕੋਈ ਲਾਹ ਕੇ ਲੈ ਗਿਆ ਫਲੈਕਸ, ਪੁਲਿਸ ਬੇਖਬਰ

0
Mansa ‘ਚ CM ਭਗਵੰਤ ਮਾਨ ਦੇ ਬੋਰਡ ‘ਤੇ ਪਹਿਲਾਂ ਕਿਸੇ ਨੇ ਪੋਥੀ ਕਾਲਖ ਫਿਰ ਕੋਈ ਲਾਹ ਕੇ ਲੈ ਗਿਆ ਫਲੈਕਸ, ਪੁਲਿਸ ਬੇਖਬਰ

ਮਾਨਸਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫ਼ਲੈਕਸ ਉਪਰ ਮਾਨਸਾ ਬਠਿੰਡਾ ਮੁੱਖ ਮਾਰਗ ਤੇ ਲੱਗੇ ਬੋਰਡ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਾਲਖ਼ ਫ਼ੇਰ ਦਿੱਤੀ ਗਈ ਸੀ। ਪਰ ਇਹ ਫ਼ਲੈਕਸ ‘ਤੇ ਕਿਸ ਵਿਅਕਤੀ ਵੱਲੋਂ ਕਾਲਖ਼ ਫ਼ੇਰੀ ਗਈ ਇਸ ਦਾ ਪਤਾ ਨਹੀਂ ਲੱਗਿਆ ਸੀ, ਜਿਸ ਦੇ ਬਾਰੇ ’ਚ ਪੰਜਾਬੀ ਜਾਗਰਣ ਵੱਲੋਂ ਵੈਬ ‘ਤੇ ਖ਼ਬਰ ਚਲਾਈ ਗਈ, ਪਰ ਕੁੱਝ ਸਮੇਂ ਬਾਅਦ ਉਕਤ ਫ਼ਲੈਕਸ ਕੋਈ ਉਤਾਰ ਕੇ ਲੈ ਗਿਆ। ਇੱਕ ਪਾਸੇ ਜਿੱਥੇ ਇਸ ਮਾਮਲੇ ’ਚ ਇਲਾਕੇ ‘ਚ ਚਰਚਾ ਛਿੜ ਗਈ, ਉਥੇ ਹੀ ਜਦ ਇਸ ਮਾਮਲੇ ‘ਚ ਠੂਠਿਆਂਵਾਲੀ ਚੌਕੀ ’ਚ ਗੱਲ ਕਰਨ ’ਤੇ ਇਸ ਮਾਮਲੇ ਬਾਰੇ ਪਤਾ ਨਾ ਹੋਣ ਬਾਰੇ ਕਿਹਾ। ਇਸ ਬਾਰੇ ਪਤਾ ਕਰਨ ਦੀ ਗੱਲ ਕਹੀ ਗਈ। ਜ਼ਿਕਰਯੋਗ ਹੈ ਕਿ ਇਥੇ ਮਾਨਸਾ ਬਠਿੰਡਾ ਮੁੱਖ ਸੜਕ ਤੇ ਪਿੰਡ ਭੈਣੀ ਬਾਘਾ ਨਜ਼ਦੀਕ ਕਿਸੇ ਵਿਅਕਤੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫ਼ਲੈਕਸ ’ਤੇ ਕਾਲਖ ਫ਼ੇਰ ਦਿੱਤੀ ਗਈ ਸੀ, ਜਿਸ ਦੇ ਬਾਅਦ ਇਸ ਮਾਮਲੇ ’ਚ ਇਲਾਕੇ ਦੇ ਲੋਕਾਂ ’ਚ ਚਰਚਾ ਛਿੜ ਗਈ। ਫਲੈਕਸ ਨੂੰ ਕੁੱਝ ਸਮੇਂ ਬਾਅਦ ਬੋਰਡ ਤੋਂ ਕੋਈ ਉਤਾਰ ਕੇ ਲੈ ਗਿਆ।

ਧਿਆਨ ‘ਚ ਨਹੀਂ ਮਾਮਲਾ, ਪਤਾ ਕਰਦੇ ਹਾਂ : ਚੌਕੀ ਇੰਚਾਰਜ ਗੁਰਤੇਜ ਸਿੰਘ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫਲੈਕਸ ‘ਤੇ ਕਿਸੇ ਵਿਅਕਤੀ ਵੱਲੋਂ ਫ਼ੇਰੀ ਗਈ ਕਾਲਖ ਤੇ ਇਲਾਕੇ ‘ਚ ਛਿੜੀ ਚਰਚਾ ਦੇ ਕੁੱਝ ਸਮੇਂ ਬਾਅਦ ਹੀ ਇਸ ਨੂੰ ਉਤਾਰ ਦਿੱਤੇ ਜਾਣ ਦੇ ਮਾਮਲੇ ‘ਚ ਠੂਠਿਆਂਵਾਲੀ ਚੌਕੀ ਦੇ ਇੰਚਾਰਜ ਗੁਰਤੇਜ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਇਸ ਮਾਮਲੇ ਤੋਂ ਜਾਣੂ ਨਾ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਪਤਾ ਕਰਕੇ ਹੀ ਕੁੱਝ ਦੱਸਿਆ ਜਾਵੇਗਾ।

LEAVE A REPLY

Please enter your comment!
Please enter your name here