Home Uncategorized ਮੂਸੇਵਾਲਾ ਦੇ ਘਰ ਮੁੜ ਲੱਗੀਆਂ ਰੌਣਕਾਂ, ਖੁਸ਼ੀਆਂ-ਖੇੜਿਆਂ ਨਾਲ ਭਰਿਆ ਵਿਹੜਾ

ਮੂਸੇਵਾਲਾ ਦੇ ਘਰ ਮੁੜ ਲੱਗੀਆਂ ਰੌਣਕਾਂ, ਖੁਸ਼ੀਆਂ-ਖੇੜਿਆਂ ਨਾਲ ਭਰਿਆ ਵਿਹੜਾ

0

ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਚ ਅੱਜ ਫਿਰ ਖੁਸ਼ੀਆਂ ਨੇ ਦਸਤਕ, ਜਿਸ ਦੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਹਨ। ਦਰਅਸਲ, ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਘਰ ‘ਚ ਸੁਰੱਖਿਆ ਕਰਮੀ ਦਾ ਬਰਥਡੇ ਸੈਲੀਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਬਲਕੌਰ ਤੇ ਚਰਨ ਕੌਰ ਦੇ ਚਿਹਰੇ ‘ਤੇ ਮੁਸਕਰਾਹਟ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਮੂਸੇਵਾਲਾ ਦੀ ਹਵੇਲੀ ‘ਚ ਇਹ ਪੁਲਸ ਕਰਮਚਾਰੀ ਕੰਮ ਕਰਦਾ ਹੈ, ਜੋ ਕਿ ਸਿੱਧੂ ਦੇ ਪਰਿਵਾਰ ਦਾ ਖ਼ਾਸ ਕਰੀਬੀ ਵੀ ਹੈ।

ਇਨ੍ਹਾਂ ਤਸਵੀਰਾਂ ‘ਚ ਉਹ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਜਿਵੇਂ ਹੀ ‘ਧਾਲੀਵਾਲ ਬਰਨਾਲਾ ਵਾਲਾ’ ਨੇ ਸੋਸ਼ਲ ਮੀਡੀਆ ਪੇਜ ‘ਤੇ ਸਾਂਝੀਆਂ ਕੀਤੀਆਂ ਤਾਂ ਇਹ ਹਰ ਪਾਸੇ ਪਲਾਂ ‘ਚ ਵਾਇਰਲ ਹੋ ਗਈਆਂ।

ਫੈਨਜ਼ ਵਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here