Home Uncategorized ਇਸ ਜ਼ਿਲ੍ਹੇ ”ਚ ਰਾਤ 9.30 ਤੋਂ ਹੋਵੇਗਾ ਬਲੈਕ ਆਊਟ

ਇਸ ਜ਼ਿਲ੍ਹੇ ”ਚ ਰਾਤ 9.30 ਤੋਂ ਹੋਵੇਗਾ ਬਲੈਕ ਆਊਟ

0

 

ਕਪੂਰਥਲਾ- ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਨਾਲ ਨਜਿੱਠਣ ਦੇ ਅਭਿਆਸ ਵਜੋਂ ਭਲਕੇ 31 ਮਈ ਨੂੰ ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ਵਿਚ ਬਲੈਕ ਆਊਟ ਦੀ ਮੌਕ ਡਰਿੱਲ ਰਾਤ 9.30 ਵਜੇ ਤੋਂ 10 ਵਜੇ ਤੱਕ ਹੋਵੇਗੀ ।

 

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਹ ਸਿਰਫ ਮੌਕ ਡਰਿੱਲ ਹੈ ਜਿਸ ਕਰਕੇ ਲੋਕ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ ।

 

ਬਲੈਕ ਆਊਟ ਦੀ ਮੌਕ ਡਰਿੱਲ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕ ਆਊਟ ਹੋਵੇਗਾ। ਸਾਇਰਨ ਵੱਜਣ ਮੌਕੇ ਲੋਕ ਆਪਣੇ ਘਰਾਂ/ਦੁਕਾਨਾਂ ਦੀਆਂ ਲਾਇਟਾਂ, ਗਲੋ ਸਾਇਨ ਬੋਰਡ, ਸੀਸੀਟੀਵੀ ਕੈਮਰੇ ਆਦਿ ਪੂਰਨ ਰੂਪ ਵਿੱਚ ਬੰਦ ਕਰ ਦੇਣ। ਜੋ ਲੋਕ ਸੜਕ ਉੱਪਰ ਜਾ ਰਹੇ ਹਨ ਉਹ ਸੜਕ ਦੇ ਖੱਬੇ ਪਾਸੇ ਆਪਣਾ ਵਾਹਨ ਖੜਾ ਕਰਕੇ ਲਾਇਟਾਂ ਬੰਦ ਕਰ ਲੈਣ।

 

ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਹਸਪਤਾਲਾਂ ਵਿਖੇ ਬਲੈਕ ਆਊਟ ਲਾਗੂ ਨਹੀਂ ਹੋਵੇਗਾ ਪਰ ਉਹ ਖਿੜਕੀਆਂ ਆਦਿ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ ਤਾਂ ਜੋ ਲਾਇਟ ਬਾਹਰ ਨਾ ਜਾ ਸਕੇ।

 

ਇਹ ਇਕ ਅਭਿਆਸ ਵਜੋਂ ਹੈ, ਇਸ ਲਈ ਕੋਈ ਵੀ ਵਿਅਕਤੀ ਘਬਰਾਹਟ ਵਿੱਚ ਨਾ ਆਵੇ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ। ਇਸ ਮੌਕ ਡਰਿੱਲ ਵਿਚ ਜ਼ਿੰਮੇਵਾਰ ਨਾਗਰਿਕ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।

LEAVE A REPLY

Please enter your comment!
Please enter your name here