Home Uncategorized ਫਿਰ ਚਰਚਾ ‘ਚ ‘ਕੁੱਲ੍ਹੜ ਪਿੱਜ਼ਾ ਕੱਪਲ’, Uk ‘ਚ ਛਿੜਿਆ ਨਵਾਂ ਵਿਵਾਦ

ਫਿਰ ਚਰਚਾ ‘ਚ ‘ਕੁੱਲ੍ਹੜ ਪਿੱਜ਼ਾ ਕੱਪਲ’, Uk ‘ਚ ਛਿੜਿਆ ਨਵਾਂ ਵਿਵਾਦ

0

 

ਯੂ. ਕੇ. ਸ਼ਿਫ਼ਟ ਹੋ ਚੁੱਕਿਆ ਕੁੱਲ੍ਹੜ ਪਿੱਜ਼ਾ ਕੱਪਲ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਇੰਗਲੈਂਡ ਵਿਚ ਕੁੱਲ੍ਹੜ ਪਿੱਜ਼ਾ ਕੱਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਟਿਕਟੌਕ ਦੀ ਵਰਤੋਂ ਕਰਦੇ ਹਨ। ਇਸ ਦੌਰਾਨ ਸਹਿਜ ਅਰੋੜਾ ਦਾ ਟਿਕਟੌਕ ‘ਤੇ ਕੁਝ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ ਮਜ਼ਾਕ ਉਡਾਇਆ ਗਿਆ। ਇਸ ‘ਤੇ ਸਹਿਜ ਅਰੋੜਾ ਨੇ ਜੰਮ ਕੇ ਭੜਾਸ ਕੱਢੀ ਹੈ ਅਤੇ ਅਤੀਤ ਨੂੰ ਵਾਰ-ਵਾਰ ਦੋਹਰਾਉਣ ‘ਤੇ ਆਪਣੇ ਦੁਸ਼ਮਣਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।

ਸਹਿਜ ਅਰੋੜਾ ਬੋਲੇ- ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ

ਸਹਿਜ ਅਰੋੜਾ ਨੇ ਕਿਹਾ ਕਿ ਉਹ ਯੂ. ਕੇ. ‘ਚ ਟਿਕਟੌਕ ਚਲਾਉਂਦਾ ਹਨ। ਉਹ ਹੁਣ ਪੁਰਾਣੇ ਵਿਵਾਦਾਂ ਨੂੰ ਪਿੱਛੇ ਛੱਡਣਾ ਚਾਹੁੰਦਾ ਹਨ ਪਰ ਕੁਝ ਲੋਕ ਅਜੇ ਵੀ ਉਨ੍ਹਾਂ ਨੂੰ ਉਸੇ ਮੁੱਦੇ ਨਾਲ ਜੋੜ ਕੇ ਨਿਸ਼ਾਨਾ ਬਣਾ ਰਹੇ ਹਨ। ਸਹਿਜ ਦਾ ਦੋਸ਼ ਹੈ ਕਿ ਕੁਝ ਲੋਕ ਉਸ ਨੂੰ ਧਰਮ ਦੇ ਨਾਮ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਦਾ ਨਾਮ ਲਏ ਬਿਨਾਂ ਸਹਿਜ ਅਰੋੜਾ ਨੇ ਕਿਹਾ ਕਿ ਯੂ-ਟਿਊਬ ‘ਤੇ ਜੋ ਲੋਕ ਪੱਗ ਨਹੀਂ ਬੰਨ੍ਹਦੇ ਹਨ, ਉਹ ਸਿੱਖ ਧਰਮ ਦੀ ਵਰਤੋਂ ਕਰਕੇ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ। ਸਹਿਜ ਨੇ ਕਿਹਾ ਕਿ 2 ਸਾਲ ਪਹਿਲਾਂ ਦੇ ਵਿਵਾਦ ਨੂੰ ਵਾਰ-ਵਾਰ ਉਠਾਇਆ ਜਾ ਰਿਹਾ ਹੈ, ਜਦਕਿ ਉਦੋਂ ਵੀ ਉਨ੍ਹਾਂ ਨੇ ਸਬੰਧਤ ਕੁੜੀਆਂ ਦੇ ਚਿਹਰੇ ਨਹੀਂ ਵਿਖਾਏ ਤਾਂ ਜੋ ਉਨ੍ਹਾਂ ਦਾ ਭਵਿੱਖ ਖ਼ਰਾਬ ਨਾ ਹੋਵੇ।

ਜ਼ਿਕਰਯੋਗ ਹੈ ਕਿ ਜਲੰਧਰ ਵਿਖੇ ਭਗਵਾਨ ਵਾਲਮੀਕਿ ਚੌਂਕ ਤੋਂ ਬੀ.ਆਰ. ਅੰਬੇਡਕਰ ਚੌਂਕ ਤੱਕ ਦੇ ਰਸਤੇ ‘ਤੇ ਸਥਿਤ ਕੁੱਲ੍ਹੜ ਪਿੱਜ਼ਾ ਕੱਪਲ ਨੇ ਦੇਸ਼ ਵਿਚ ਪਹਿਲੀ ਵਾਰ ਕੁੱਲ੍ਹੜ ਪਿੱਜ਼ਾ ਦੇ ਨਾਂ ਨਾਲ ਪਿੱਜ਼ਾ ਬਣਾਇਆ ਸੀ। ਜਿਸ ਤੋਂ ਬਾਅਦ ਨਵੀਂ ਚੀਜ਼ ਵੇਖ ਕੇ ਫੂਡ ਬਲਾਗਰਜ਼ ਆਉਣ ਲੱਗੇ ਤਾਂ ਪੂਰੇ ਪੰਜਾਬ ਦੇ ਨਾਲ-ਨਾਲ ਕੱਪਲ ਦੇਸ਼ ਵਿਚ ਮਸ਼ਹੂਰ ਹੋ ਗਿਆ। ਸਹਿਜ ਨੇ ਦੁਕਾਨ ਦੇ ਬਾਹਰ ਇਕ ਕਾਊਂਟਰ ਲਗਾ ਕੇ ਕੰਮ ਸ਼ੁਰੂ ਕੀਤਾ ਸੀ। ਜਦੋਂ ਉਸ ਦਾ ਵਿਆਹ ਗੁਰਪ੍ਰੀਤ ਨਾਲ ਹੋਇਆ ਤਾਂ ਸਹਿਜ ਅਰੋੜਾ ਦੀ ਕਿਸਮਤ ਬਦਲ ਗਈ ਅਤੇ ਉਸ ਦਾ ਕੰਮ ਨਵੀਆਂ ਉਚਾਈਆਂ ਨੂੰ ਛੂਹਣ ਲੱਗਾ। ਜਿਵੇਂ-ਜਿਵੇਂ ਇਹ ਜੋੜਾ ਮਸ਼ਹੂਰ ਹੋਇਆ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫਾਲੋਅਰਜ਼ ਵੀ ਵਧਣ ਲੱਗੇ। ਦੋਵੇਂ ਪੰਜਾਬ ਵਿੱਚ ਕਾਫ਼ੀ ਮਸ਼ਹੂਰ ਹੋ ਗਏ ਸਨ। ਕੁੱਲੜ੍ਹ ਪਿੱਜ਼ਾ ਕੱਪਲ ਸਭ ਤੋਂ ਪਹਿਲਾਂ ਉਦੋਂ ਵਿਵਾਦਾਂ ‘ਚ ਆਇਆ ਜਦੋਂ ਉਨ੍ਹਾਂ ਨੇ ਏਅਰ ਰਾਈਫਲ ਨਾਲ ਇਕ ਫੋਟੋ ਸਾਂਝੀ ਕੀਤੀ। ਇਸ ਮਾਮਲੇ ਵਿੱਚ ਜਲੰਧਰ ਸਿਟੀ ਪੁਲਸ ਨੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ। ਹਾਲਾਂਕਿ ਦੋਵਾਂ ਨੂੰ ਥਾਣੇ ਵਿੱਚ ਹੀ ਜ਼ਮਾਨਤ ਮਿਲ ਗਈ।

LEAVE A REPLY

Please enter your comment!
Please enter your name here