Home Uncategorized ਡਰੱਗ ਮਾਮਲੇ ”ਚ ਗ੍ਰਿਫਤਾਰ Ex ਮਹਿਲਾ ਕਾਂਸਟੇਬਲ ਅਮਨਦੀਪ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

ਡਰੱਗ ਮਾਮਲੇ ”ਚ ਗ੍ਰਿਫਤਾਰ Ex ਮਹਿਲਾ ਕਾਂਸਟੇਬਲ ਅਮਨਦੀਪ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

0

ਡਰੱਗ ਮਾਮਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਬਰਖਾਸਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਅਮਨਦੀਪ ਕੌਰ ਨੂੰ ਸਿਹਤ ਸਮੱਸਿਆ ਕਾਰਨ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

 

ਡਾਕਟਰਾਂ ਨੇ ਜਾਂਚ ਦੌਰਾਨ ਪੁਸ਼ਟੀ ਕੀਤੀ ਕਿ ਅਮਨਦੀਪ ਕੌਰ ਦੀ ਕਿਡਨੀ ਵਿੱਚ ਚਾਰ ਮਿਲੀਮੀਟਰ ਦਾ ਸਟੋਨ ਹੈ। ਇਸ ਕਾਰਨ ਉਸਨੂੰ ਪੇਟ ਵਿੱਚ ਤੇਜ਼ ਦਰਦ ਅਤੇ ਤਕਲੀਫ਼ ਆਈ। ਤੁਰੰਤ ਮੈਡੀਕਲ ਟੀਮ ਨੇ ਕਾਰਵਾਈ ਕਰਦਿਆਂ ਉਸਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖ਼ਲ ਕਰ ਲਿਆ ਹੈ, ਜਿੱਥੇ ਡਾਕਟਰਾਂ ਦੀ ਵਿਸ਼ੇਸ਼ ਟੀਮ ਉਸਦਾ ਇਲਾਜ ਕਰ ਰਹੀ ਹੈ।

 

ਗ਼ੌਰਤਲਬ ਹੈ ਕਿ ਅਮਨਦੀਪ ਕੌਰ ‘ਤੇ ਡਰੱਗ ਮਾਮਲਿਆਂ ਨਾਲ ਨਾਲ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਵੀ ਹਨ। ਜਾਂਚ ਦੌਰਾਨ ਉਸ ਵਿਰੁੱਧ ਗੰਭੀਰ ਸਬੂਤ ਮਿਲਣ ਤੋਂ ਬਾਅਦ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਪੁਲਿਸ ਵਿਭਾਗ ਵੱਲੋਂ ਬਰਖਾਸਤ ਵੀ ਕਰ ਦਿੱਤਾ ਗਿਆ ਸੀ। ਇਸ ਵੇਲੇ ਉਹ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਨਿਆਂਈਕ ਹਿਰਾਸਤ ਕੱਟ ਰਹੀ ਸੀ। ਹਸਪਤਾਲ ਸਰੋਤਾਂ ਅਨੁਸਾਰ, ਮਰੀਜ਼ ਦੀ ਹਾਲਤ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਡਾਕਟਰਾਂ ਵੱਲੋਂ ਲੋੜੀਂਦਾ ਇਲਾਜ ਜਾਰੀ ਹੈ।

LEAVE A REPLY

Please enter your comment!
Please enter your name here