Home Uncategorized ਬੇਰ*ਹਿਮੀ ਦੀ ਹੱਦ ; ਖੇਤਾਂ ’ਚੋਂ ਪਾਣੀ ਪੀਣ ’ਤੇ ਤੋੜੀਆਂ ਊਠ ਦੀਆਂ ਲੱਤਾਂ

ਬੇਰ*ਹਿਮੀ ਦੀ ਹੱਦ ; ਖੇਤਾਂ ’ਚੋਂ ਪਾਣੀ ਪੀਣ ’ਤੇ ਤੋੜੀਆਂ ਊਠ ਦੀਆਂ ਲੱਤਾਂ

0
ਬੇਰ*ਹਿਮੀ ਦੀ ਹੱਦ ; ਖੇਤਾਂ ’ਚੋਂ ਪਾਣੀ ਪੀਣ ’ਤੇ ਤੋੜੀਆਂ ਊਠ ਦੀਆਂ ਲੱਤਾਂ

ਪਾਕਿਸਤਾਨ ਦੇ ਸਿੰਧ ਸੂਬੇ ਦੇ ਸਾਲੇਹ ਪਟ ਇਲਾਕੇ ਵਿਚ ਇਕ ਜ਼ਿਮੀਂਦਾਰ ਨੇ ਕਥਿਤ ਤੌਰ ’ਤੇ ਇਕ ਮਾਦਾ ਊਠ ਦੀਆਂ ਇਸ ਲਈ ਬੇਰਹਿਮੀ ਨਾਲ ਲੱਤਾਂ ਤੋੜ ਦਿੱਤੀਆਂ ਕਿਉਂਕਿ ਉਹ ਪਾਣੀ ਦੀ ਭਾਲ ’ਚ ਉਸ ਦੇ ਖੇਤਾਂ ’ਚ ਵੜ ਗਈ ਸੀ ਅਤੇ ਕੁਝ ਫਸਲਾਂ ਨੂੰ ਨੁਕਸਾਨ ਪਹੁੰਚਾਇਆ।

 

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਜ਼ਿਮੀਂਦਾਰ ਨੇ ਊਠ ਨੂੰ ਟਰੈਕਟਰ ਨਾਲ ਬੰਨ੍ਹ ਕੇ ਘੜੀਸਿਆ ਅਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਊਠ ਦੇ ਮਾਲਕ ਨੇ ਕਿਹਾ ਕਿ ਉਹ ਸ਼ੁਰੂ ਵਿਚ ਨੇੜਲੇ ਹਸਪਤਾਲ ’ਚ ਇਲਾਜ ਲਈ ਊਠ ਨੂੰ ਲੈ ਗਿਆ ਪਰ ਡਾਕਟਰਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ।

 

ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਘਟਨਾ ਦਾ ਨੋਟਿਸ ਲਿਆ ਅਤੇ ਸੁੱਕਰ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸਈਦ ਕਾਮਿਲ ਸ਼ਾਹ ਨੂੰ ਜ਼ਖਮੀ ਊਠ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਇਸ ’ਤੇ ਕਾਰਵਾਈ ਕਰਦੇ ਹੋਏ ਕਾਮਿਲ ਸ਼ਾਹ ਨੇ ਊਠ ਦੇ ਮਾਲਕ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਭਰੋਸਾ ਦਿੱਤਾ ਕਿ ਸਰਕਾਰ ਊਠ ਦੇ ਇਲਾਜ ਦੀ ਨਿਗਰਾਨੀ ਕਰੇਗੀ। ਉੱਥੇ ਹੀ ਕੰਧਾਰ ਪੁਲਸ ਨੇ ਮਾਲਕ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕਰਦਿਆਂ ਇਕ ਸ਼ੱਕੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸ ਦੌਰਾਨ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਨੇ ਕਿਹਾ ਕਿ ਊਠ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਅਤੇ ਅਗਲੇ ਇਲਾਜ ਲਈ ਕਰਾਚੀ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here