Home Uncategorized ਪੰਜਾਬ ”ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ

ਪੰਜਾਬ ”ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ

0

ਫਿਰੋਜ਼ਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਫਿਰੋਜ਼ਪੁਰ ਵਿਚ ਕਰਵਾਏ ਜਾ ਰਹੇ ਮਾਤਾ ਰਾਣੀ ਦੇ ਜਗਰਾਤੇ ਦੌਰਾਨ ਭੇਟਾਂ ਗਾਉਣ ਆਏ ਹੁਸ਼ਿਆਰਪੁਰ ਦੇ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਦੀ ਭੇਟਾ ਗਾਉਂਦੇ ਹੀ ਮੌਤ ਹੋ ਗਈ।  ਇਸ ਦੀ ਇਕ ਵੀਡਿਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਗਾਇਕ ਸੋਹਣ ਲਾਲ ਸੈਣੀ ਵੱਲੋਂ ਜਿਵੇਂ ਹੀ ਜਗਰਾਤੇ ਦੇ ਸਟੇਜ ‘ਤੇ ਜਾ ਕੇ ਭੇਟ ਗਾਉਣੀ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ।

ਜਿਸ ਕਾਰਨ ਸੋਹਣ ਲਾਲ ਸੈਣੀ ਸਟੇਜ ਉੱਤੇ ਹੀ ਡਿੱਗ ਪਿਆ। ਮੌਕੇ ਉਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਦੱਸ ਦੇਈਏ ਕਿ ਗਾਇਕ ਸੋਹਣ ਲਾਲ ਸੈਣੀ ਇਕ ਮਸ਼ਹੂਰ ਗਾਇਕ ਸਨ ਅਤੇ ਉਹ ਲੰਬੇ ਸਮੇਂ ਤੋਂ ਜਗਰਾਤੇ ’ਚ ਮਾਤਾ ਦੀਆਂ ਭੇਟਾਂ ਗਾਉਂਦੇ ਆ ਰਹੇ ਸਨ। ਸੋਹਣ ਲਾਲ ਸੈਣੀ ਦੀਆਂ ਕਈ ਆਡੀਓ ਕੈਸਟਾਂ ਅਤੇ ਭੇਟਾਂ ਵੀ ਮਾਰਕਿਟ ’ਚ ਮਸ਼ਹੂਰ ਹੋਈਆਂ ਸਨ।

LEAVE A REPLY

Please enter your comment!
Please enter your name here