Home Uncategorized ਅੱਜ ਬਦਲੇਗਾ ਪੰਜਾਬ ਦਾ ਮੌਸਮ, ਮੀਂਹ ਨੂੰ ਲੈ ਕੇ ਜਾਰੀ ਹੋਇਆ ਵੱਡਾ ਅਲਰਟ

ਅੱਜ ਬਦਲੇਗਾ ਪੰਜਾਬ ਦਾ ਮੌਸਮ, ਮੀਂਹ ਨੂੰ ਲੈ ਕੇ ਜਾਰੀ ਹੋਇਆ ਵੱਡਾ ਅਲਰਟ

0

ਪੰਜਾਬ ਵਿੱਚ ਜਿੱਥੇ ਇਕ ਪਾਸੇ ਧੁੰਦ ਤੋਂ ਥੋੜ੍ਹੀ ਰਾਹਤ ਮਿਲੀ ਹੈ, ਉਥੇ ਹੀ ਦਿਨ ਦੇ ਮੁਕਾਬਲੇ ਰਾਤ ਨੂੰ ਠੰਡ ਵੀ ਵਧੀ ਹੈ। ਸੂਬੇ ਵਿੱਚ ਅੱਜ ਇਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਆਉਣ ਵਾਲੇ ਦਿਨਾਂ ਦੌਰਾਨ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਭਾਗ ਨੇ ਪੰਜਾਬ ਦੇ ਅੰਦਰ ਅਗਲੇ ਤਿੰਨ ਦਿਨਾਂ ਲਈ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਅੰਦਰ ਧੁੰਦ ਦੇ ਨਾਲ ਨਾਲ ਠੰਡੀਆਂ ਹਵਾਵਾਂ ਚੱਲਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਵਿਭਾਗ ਅਨੁਸਾਰ ਮੀਂਹ ਅਤੇ ਖ਼ਰਾਬ ਮੌਸਮ ਕਾਰਨ ਸੂਬੇ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਮੰਗਲਵਾਰ ਨੂੰ ਵੀ ਸੂਬੇ ਦੇ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਸਭ ਤੋਂ ਵੱਧ 23.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਵੀ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਅਬੋਹਰ ਵਿੱਚ ਸਭ ਤੋਂ ਘੱਟ ਪਾਰਾ 6.2 ਡਿਗਰੀ ਦਰਜ ਕੀਤਾ ਗਿਆ।

ਦਿੱਲੀ-ਐੱਨ. ਸੀ. ਆਰ. ‘ਚ ਧੁੱਪ ਵਾਲਾ ਮੌਸਮ ਰਹਿਣ ਦੀ ਭਵਿੱਖਬਾਣੀ

ਮੌਸਮ ਵਿਭਾਗ ਨੇ ਦਿੱਲੀ-ਐੱਨ. ਸੀ. ਆਰ. ਵਿੱਚ 22 ਅਤੇ 23 ਜਨਵਰੀ ਨੂੰ ਮੀਂਹ ਅਤੇ ਗਰਜ ਦੀ ਭਵਿੱਖਬਾਣੀ ਵੀ ਕੀਤੀ ਹੈ। ਇਸ ਤੋਂ ਬਾਅਦ ਕੁਝ ਦਿਨਾਂ ਤੱਕ ਲਗਾਤਾਰ ਸਵੇਰੇ ਅਤੇ ਸ਼ਾਮ ਨੂੰ ਧੁੰਦ ਰਹੇਗੀ। ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਉਥੇ ਹੀ ਕਸ਼ਮੀਰ ਅਤੇ ਨਾਲ ਲੱਗਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਵਿਭਾਗ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਯੂ. ਪੀ. ਅਤੇ ਬਿਹਾਰ ‘ਚ ਕੁਝ ਥਾਵਾਂ ‘ਤੇ ਦੋ ਦਿਨਾਂ ਤੱਕ ਮੀਂਹ ਪਵੇਗਾ। ਅਜਿਹੀ ਸਥਿਤੀ ਵਿੱਚ ਦੋਵੇਂ ਸੂਬਿਆਂ ਵਿੱਚ ਸਰਦੀਆਂ ਦਾ ਮੌਸਮ ਇਕ ਵਾਰ ਫਿਰ ਵਾਪਸ ਆ ਸਕਦਾ ਹੈ।

LEAVE A REPLY

Please enter your comment!
Please enter your name here