Home Uncategorized ਪੰਜਾਬ ਚ ਵੱਡੀ ਵਾਰਦਾਤ ਚੱਲੀਆਂ ਅੰਨੇਵਾਹ ਗੋਲੀਆਂ !

ਪੰਜਾਬ ਚ ਵੱਡੀ ਵਾਰਦਾਤ ਚੱਲੀਆਂ ਅੰਨੇਵਾਹ ਗੋਲੀਆਂ !

0

ਫਤਿਹਗੜ ਚੂੜੀਆਂ ਤੋਂ 4 inਕਿਲੋਮੀਟਰ ਦੂਰ ਪਿੰਡ ਅਵਾਨ ’ਚ ਅੰਨੇਵਾਹ ਗੋਲੀਆਂ ਚਲਣ ਨਾਲ 3 ਵਿੱਅਕਤੀਆਂ ਦੇ ਗੰਭੀਰ ਰੂਪ’ਚ ਜਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਗੋਲੀਆਂ ਲੱਗਣ ਨਾਲ ਲਵਜੋਤ ਸਿੰਘ 22 ਸਾਲ­ ਗੁਰਪ੍ਰੀਤ ਸਿੰਘ 21 ਸਾਲ ਅਤੇ ਕੁਲਦੀਪ ਸਿੰਘ 55 ਸਾਲ ਜਖਮੀ ਹੋਏ ਜਿੰਨਾਂ ਨੂੰ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਨਾਂ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾਂ ਤੋਂ ਬਾਅਦ ਅਮਿ੍ਰਤਸਰ ਰੈਫਰ ਕਰ ਦਿੱਤਾ ਹੈ। ਇਸ ਸਬੰਧੀ ਜਖਮੀ ਗੁਰਪ੍ਰੀਤ ਸਿੰਘ­ ਲਵਜੋਤ ਸਿੰਘ ਅਤੇ ਜਖਮੀ ਕੁਲਦੀਪ ਸਿੰਘ ਬੇਟੇ ਰਾਜਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਆਪਣੇ ਘਰ ਦੇ ਬਾਹਰ ਖੜੇ ਸੀ ਕਿ ਪਿੰਡ ਦੇ ਇੱਕ ਰਸਤੇ ਨੂੰ ਲੈ ਕੇ ਪਿੰਡ ਦੇ ਸਰਪੰਚ ਮਨਾ­ ਉਸ ਦਾ ਭਰਾ ਸਾਬਕਾ ਪੁਲਿਸ ਮੁਲਾਜਮ ਅਤੇ ਉਨਾਂ ਦੇ ਸਾਥੀ ਅਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਆਉਂਣ ਸਾਰ ਹੀ ਸਾਡੇ ਉਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸਾਡੇ 3 ਵਿੱਅਕੀਤਆਂ ਦੇ ਪਟਾਂ ਵਿਚ ਗੋਲੀਆਂ ਲੱਗੀਆਂ ਹਨ।

ਕੀ ਕਹਿਣਾ ਡਾਕਟਰ ਦਾ

ਇਸ ਸਬੰਧੀ ਫਤਿਹਗੜ ਚੂੜੀਆਂ ਦੇ ਡਿਉਟੀ ਤੇ ਮੌਜੂਦ ਡਾਕਟਰ ਰਿਸ਼ਬ ਨੇ ਦੱਸਿਆ ਕਿ ਪਿੰਡ ਅਵਾਨ ਤੋਂ 3 ਵਿੱਅਕਤੀ ਆਏ ਹਨ ਜਿੰਨਾਂ ਦੇ ਪਟ ਵਿਚ ਗੋਲੀਆਂ ਲੱਗੀਆਂ ਅਤੇ ਉਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਮਿ੍ਰਤਸਰ ਇਲਾਜ ਲਈ ਭੇਜ ਦਿੱਤਾ ਹੈ।

ਹਸਪਤਾਲ ਪਹੁੰਚੇ ਐਸ ਐਚ ਓ ਕਿਰਨਦੀਪ ਸਿੰਘ

ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਐਸ ਐਚ ਓ ਕਿਰਨਦੀਪ ਸਿੰਘ ਮੋਕੇ ਤੇ ਪਹੁੰਚ ਗਏ ਅਤੇ ਗੱਲਬਾਤ ਕਰਦਿਆਂ ਐਸ ਐਚ ਓ ਨੇ ਕਿਹਾ ਕਿ ਪਿੰਡ ਅਵਾਨ’ਚ ਗੋਲੀ ਲੱਗਣ 3 ਵਿੱਅਕਤੀ ਜਖਮੀ ਹੋਏ ਹਨ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here