
ਗੁਰੂ ਤੇਗ ਬਹਾਦਰ ਮਾਰਗ ‘ਤੇ ਹੋਲੇ-ਮਹੱਲੇ ਦੇ ਸ਼ੁੱਭ ਦਿਹਾੜੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਨਮਸਤਕ ਹੋਣ ਜਾ ਰਹੀਆਂ ਸੰਗਤਾਂ ਵਿੱਚ ਇਕ ਬੁਲੇਟ ਮੋਟਰਸਾਈਕਲ ‘ਤੇ ਸਵਾਰ ਨੌਜਵਾਨ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਮੌਕੇ ‘ਤੇ ਮੋਤ ਹੋ ਗਈ। ਮ੍ਰਿਤਕ ਦੀ ਪਛਾਣ ਕ੍ਰਿਪਾਲ ਸਿੰਘ (18) ਪੁੱਤਰ ਦਲਜੀਤ ਸਿੰਘ ਵਾਸੀ ਬੂਟਾ ਥਾਣਾ ਸੁਭਾਨਪੁਰ ਕਪੂਰਥਲਾ ਵਜੋਂ ਹੋਈ ਹੈ।
ਥਾਣਾ ਪੋਜੇਵਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਥੀ ਨੌਜਵਾਨ ਦੇ ਦੋਸਤ ਹਰਜੋਤ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰਾ ਦੋਸਤ ਕ੍ਰਿਪਾਲ ਸਿੰਘ ਬੁਲੇਟ ਮੋਟਰਸਾਈਕਲ ‘ਤੇ ਪੀ. ਬੀ. 09 ਐੱਸ 9885 ‘ਤੇ ਸਵਾਰ ਹੋ ਕੇ ਪਿੰਡ ਤੋਂ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਸੀ। ਜਦੋਂ ਅਸੀਂ ਰਾਤ 9 ਵਜੇ ਦੇ ਕਰੀਬ ਮਹਾਰਾਜ ਭੂਰੀਵਾਲਿਆ ਦੇ ਆਸ਼ਰਮ ਕੋਲ ਪਹੁੰਚੇ ਤਾਂ ਸਾਹਮਣੇ ਇਕ ਟਰੈਕਟਰ-ਟਰਾਲੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਿਸ ਦੇ ਚਾਲਕ ਨੇ ਟਰੈਕਟਰ-ਟਰਾਲੀ ਦਾ ਪਿਛਲਾ ਹਿੱਸਾ ਸਾਡੇ ਬੁਲੇਟ ਮੋਟਰਸਾਈਕਲ ਵਿੱਚ ਮਾਰਿਆ।ਮੇਰੇ ਪਿੱਛੇ ਬੈਠਾ ਮੇਰਾ ਦੋਸਤ ਕ੍ਰਿਪਾਲ ਸਿੰਘ ਹੇਠਾਂ ਡਿੱਗ ਗਿਆ। ਮੌਕੇ ਉਤੇ ਲੋਕਾਂ ਦੀ ਮਦਦ ਦੇ ਸਦਕਾ ਗੜ੍ਹਸ਼ੰਕਰ ਦੇ ਹਸਪਤਾਲ ਵਿੱਚ ਇਲਾਜ ਲਈ ਲੈ ਕਿ ਗਏ ਤਾਂ ਉਕਤ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਟਰੈਕਟਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਥਾਣਾ ਪੋਜੇਵਾਲ ਦੀ ਪੁਲਸ ਵੱਲੋਂ ਵਾਹਨ ਚਾਲਕ ‘ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।